ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਹੋਰ ਕਲਾਕਾਰ ਦੀ ਐਂਟਰੀ
ਚੰਡੀਗੜ੍ਹ: ਪੰਜਾਬੀ ਇੰਡਸਟਰੀ ਵਿੱਚ ਇੱਕ ਹੋਰ ਕਲਾਕਾਰ ਦੀ ਐਂਟਰੀ ਹੋਈ ਹੈ ਜਿਸ ਦਾ ਨਾਂਅ ਹੈਰੀ ਬੋਇ ਹੈ। ਹੈਰੀ ਦਾ ਗਾਣਾ 'ਓ ਨਾ' 19 ਮਈ ਨੂੰ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਹੈਰੀ ਬੋਇ ਦਾ ਨਵਾਂ ਗਾਣਾ ਛੇਤੀ ਰਿਲੀਜ਼ ਹੋਵੇਗਾ। ਹੈਰੀ ਬੋਇ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਮਾਡਲ,ਗਾਇਕ, ਮਿਊਜ਼ਿਕ ਪ੍ਰੋਡਿਊਸਰ ਤੇ ਲਿਖਾਰੀ ਹਨ।