ਵੇਖੋ ਵੀਡੀਓ : ਫੈਨਜ਼ ਦੀ ਚਹੇਤੀ ਗਾਇਕਾ ਬਣੀ ਨੇਹਾ ਕੱਕੜ - ਇੰਸਟਾਗ੍ਰਾਮ 'ਤੇ 60 ਮਿਲੀਅਨ ਫਾਲੋਅਰਸ
ਮੁੰਬਈ : ਸਿੰਗਿੰਗ ਰਿਐਲਟੀ ਸ਼ੋਅ ਇੰਡੀਅਨ ਆਈਡਲ ਤੋਂ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਗਾਇਕਾ ਨੇਹਾ ਕੱਕੜ ਨੂੰ ਫੈਨਜ਼ ਬੇਹਦ ਪਿਆਰ ਕਰਦੇ ਹਨ। ਜੇਕਰ ਪੌਪੁਲੈਰਟੀ ਦੀ ਗੱਲ ਕੀਤੀ ਜਾਵੇ ਤਾਂ ਨੇਹਾ ਕਈ ਵੱਡੇ ਸਟਾਰਸ ਨੂੰ ਪਿਛੇ ਛੱਡ ਚੁੱਕੀ ਹੈ। ਨੇਹਾ ਦੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ 60 ਮਿਲੀਅਨ ਫਾਲੋਅਰਸ ਹੋ ਗਏ ਹਨ। ਇਸ ਮੌਕੇ ਨੇਹਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜਾਰੀ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਫੈਨਜ਼ ਨੂੰ ਧੰਨਵਾਦ ਕਿਹਾ। ਵੀਡੀਓ 'ਚ ਨੇਹਾ ਆਪਣੇ 60 ਮਿਲੀਅਨ ਫਾਲੋਅਰਸ ਪੂਰੇ ਹੋਣ ਦੀ ਖੁਸ਼ੀ ਵਿੱਚ ਇੱਕ ਹੋਟਲ ਅੰਦਰ ਪਤੀ ਰੋਹਨਪ੍ਰੀਤ ਨਾਲ ਕੇਕ ਕੱਟ ਕੇ ਖੁਸ਼ੀ ਮਨਾਂਉਦੀ ਹੋਈ ਨਜ਼ਰ ਆ ਰਹੀ ਹੈ। ਇਹ ਕੇਕ ਉਨ੍ਹਾਂ ਦੇ ਫੈਨਜ਼ ਵੱਲੋਂ ਲਿਆਂਦਾ ਗਿਆ ਸੀ। ਨੇਹਾ ਨੇ ਆਪਣੇ ਫੈਨਜ਼ ਨਾਲ ਤਸਵੀਰਾਂ ਖਿਚਵਾਈਆਂ।