ਮੇਰੀ ਜਿੱਤ ਉਨ੍ਹਾਂ ਦੀ ਹੈ ਜਿਨ੍ਹਾਂ ਨੇ ਮੈਨੂੰ ਵੋਟ ਪਾਈ-ਆਫ਼ਤਾਬ - victory
ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਆਫ਼ਤਾਬ ਇਸ ਸਾਲ ਦਾ 'Rising Star' ਸ਼ੋਅ ਜਿੱਤ ਚੁੱਕਾ ਹੈ। ਇਸ ਸ਼ੋਅ ਦੀ ਜਿੱਤ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ 'ਫ਼ਲ ਮਿੱਠੇ ਹੁੰਦੇ ਸਬਰਾਂ ਦੇ'..ਇੱਕ ਵੇਲਾ ਸੀ ਜਦੋਂ ਕਈ ਵਾਰ ਉਸ ਦੇ ਘਰ ਖ਼ਾਣ ਲਈ ਦੋ ਵਕਤ ਦੀ ਰੋਟੀ ਵੀ ਨਹੀਂ ਸੀ ਹੁੰਦੀ ਪਰ ਅੱਜ ਇਹ ਸ਼ੋਅ ਜਿੱਤਣ ਤੋਂ ਬਾਅਦ ਆਫ਼ਤਾਬ ਦੀ ਕਿਸਮਤ ਹੀ ਬਦਲ ਗਈ। ਈਟੀਵੀ ਭਾਰਤ ਨਾਲ ਉਸ ਨੇ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਗੱਲਬਾਤ ਕੀਤੀ।