2020 'ਚ ਮੇਰੀਆਂ 4-5 ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ:ਤਾਪਸੀ
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂੰ ਫਿਲਮ 'ਥੱਪੜ' ਨਾਲ ਸਾਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਸਨੇ ਫਿਲਮ ਪ੍ਰਤੀ ਆਪਣੀ ਉਤਸੁਕਤਾ ਜ਼ਾਹਰ ਕੀਤੀ। ਇਹ ਫਿਲਮ ਅਗਲੇ ਸਾਲ 28 ਫਰਵਰੀ ਨੂੰ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਵੇਗੀ। ਅਦਾਕਾਰਾ ਨੇ 'ਥੱਪੜ' ਨਾਲ ਹੋਰ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਅਗਲੇ ਸਾਲ ਅਭਿਨੇਤਰੀ ਦੀਆਂ ਕਰੀਬ 5 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਅਦਾਕਾਰਾ ਨੇ ਦੱਸਿਆ ਕਿ ਜੇ ਉਸ ਨੂੰ ‘ਅਵੇਂਜਰਜ਼’ ਲੜੀ ਵਿਚ ਭੂਮਿਕਾ ਮਿਲਦੀ ਹੈ ਤਾਂ ਉਸਦਾ ਸੁਪਨਾ ਪੂਰਾ ਹੋ ਜਾਵੇਗਾ।