ਇੱਕ ਵੇਲਾ ਸੀ ਜਦੋਂ ਪ੍ਰੋਡਿਊਸਰਾਂ ਨੇ ਕਿਹਾ ਸੀ ਲਤਾ ਦੀ ਹੈ ਪਤਲੀ ਅਵਾਜ਼ - lata mangeshkar songs
ਬਾਲੀਵੁੱਡ ਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ 90 ਸਾਲਾਂ ਦੀ ਹੋ ਚੁੱਕੀ ਹੈ। ਲਤਾ ਮੰਗੇਸ਼ਕਰ 13 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋਇਆ। ਉਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਲਤਾ ਮੰਗੇਸ਼ਕਰ 'ਤੇ ਆ ਗਈ। ਲਤਾ ਮੰਗੇਸ਼ਕਰ ਆਪਣੇ ਭੈਣ ਭਰਾਵਾਂ ਦੇ ਨਾਲ ਮੁੰਬਈ ਆ ਗਈ। ਇੱਥੇ ਆ ਕੇ ਸ਼ੁਰੂਆਤ 'ਚ ਕੁਝ ਪ੍ਰੋਡਿਊਸਰਾਂ ਨੇ ਲਤਾ ਨੂੰ ਗਾਉਣ ਅਤੇ ਇਹ ਕਿਹਾ ਕਿ ਉਸ ਦੀ ਅਵਾਜ਼ ਪਤਲੀ ਹੈ।