ਜਾਣੋ ਕਦੋਂ ਹੋਵੇਗੀ ਕੁਲਦੀਪ ਮਾਣਕ ਦੀ ਬਾਇਓਪਿਕ ਰਿਲੀਜ਼? - undefined
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਸਰਤਾਜ ਕੁਲਦੀਪ ਮਾਣਕ ਕਿਸੇ ਜਾਣ-ਪਹਿਚਾਣ ਦੇ ਮਹੁਤਾਜ ਨਹੀਂ ਹਨ। ਉਨ੍ਹਾਂ ਨੇ ਜੋ ਪੰਜਾਬੀ ਗਾਇਕੀ ਅਤੇ ਮਾਂ ਬੋਲੀ ਲਈ ਕੀਤਾ ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਹਾਲ ਹੀ ਦੇ ਵਿੱਚ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਖ਼ਬਰਾਂ ਇਹ ਆ ਰਹੀਆਂ ਸਨ ਕਿ ਕੁਲਦੀਪ ਮਾਣਕ 'ਤੇ ਇਕ ਬਾਇਓਪਿਕ ਬਣ ਰਹੀ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਇਸ ਬਾਇਓਪਿਕ ਦੇ ਨਿਰਮਾਤਾ ਅਤੇ ਨਿਰਦੇਸ਼ਕ ਜੋਸ਼ਨ ਸੰਦੀਪ ਨਾਲ ਮੁਲਾਕਾਤ ਕੀਤੀ। ਜੋਸ਼ਨ ਸੰਦੀਪ ਇਸ ਫ਼ਿਲਮ ਦੇ ਨਾਲ ਪੰਜਾਬੀ ਇੰਡਸਟਰੀ 'ਚ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਡੈਬਯੂ ਕਰਨਗੇ।
TAGGED:
kuldeep manak