ਵੇਖੋ ਵੀਡੀਓ : ਕ੍ਰੀਤੀ ਸੇਨਨ ਦੀ ਆਗਮੀ ਫਿਲਮ ਮੀਮੀ ਦਾ ਟ੍ਰੇਲਰ ਹੋਇਆ ਰਿਲੀਜ਼ - ਬਾਲੀਵੁੱਡ
ਮੁੰਬਈ : ਬਾਲੀਵੁੱਡ ਅਦਾਕਾਰਾ ਕ੍ਰੀਤੀ ਸੇਨਨ ਦੀ ਆਗਮੀ ਫਿਲਮ ਮੀਮੀ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਫੈਨਜ਼ ਬੇਸਬ੍ਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕ੍ਰੀਤੀ ਨੇ ਇਸ ਫਿਲਮ ਦਾ ਟ੍ਰੇਲਰ ਆਪਮੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਫੈਨਜ਼ ਵੱਲੋਂ ਇਹ ਟ੍ਰੇਲਰ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਕ੍ਰੀਤੀ ਸੇਨਨ ਇਸ ਫਿਲਮ ਵਿੱਚ ਇੱਕ ਸੈਰੋਗੇਟ ਮਦਰ ਦੀ ਭੂਮਿਕਾ ਅਦਾ ਕਰ ਰਹੀ ਹੈ। ਇਸ ਫਿਲਮ ਵਿੱਚ ਉਨ੍ਹਾਂ ਨਾਲ ਪੰਕਜ ਤ੍ਰਿਪਾਠੀ, ਸੁਪ੍ਰੀਆ ਪਾਠਕ, ਮਨੋਜ ਅਹੂਆ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਲਕਸ਼ਮਣ ਉਟੇਰਕਰ ਨੇ ਡਾਇਰੈਕਟ ਕੀਤੀ ਹੈ। ਜਲਦ ਹੀ ਇਹ ਫਿਲਮ ਨੈਟਫਲਿਕਸ ਤੇ ਜਿਓ ਸਿਨੇਮਾ 'ਤੇ ਰਿਲੀਜ਼ ਹੋਵੇਗੀ।