Birthday Special: 39 ਸਾਲ ਦੀ ਹੋਈ ਬੇਬੋ, ਰਿਫ਼ਿਊਜ਼ੀ ਫ਼ਿਲਮ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ - 39 ਸਾਲਾਂ ਦੀ ਹੋਈ ਬੇਬੋ
ਆਪਣੀ ਅਦਾਕਾਰੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਨ ਵਾਲੀ ਕਰੀਨਾ ਕਪੂਰ 21 ਸਤੰਬਰ ਨੂੰ 39 ਸਾਲ ਦੀ ਹੋ ਗਈ ਹੈ। ਬੇਬੋ ਦੇ ਨਾਂ ਨਾਲ ਜਾਣੀ ਜਾਂਦੀ ਕਰੀਨਾ ਦਾ ਜਨਮ 21 ਸਤੰਬਰ 1980 ਨੂੰ ਮੁੰਬਈ ਦੇ ਮਸ਼ਹੂਰ ਕਪੂਰ ਖ਼ਾਨਦਾਨ 'ਚ ਹੋਇਆ। ਬਾਲੀਵੁੱਡ 'ਚ ਹਾਈਐਸਟ ਪੇਡ ਅਦਾਕਾਰਾਂ 'ਚ ਸ਼ੂਮਾਰ ਅਤੇ 6 ਫ਼ਿਲਮ ਫ਼ੇਅਰ ਅਵਾਰਡ ਆਪਣੇ ਨਾਂਅ ਕਰ ਚੁੱਕੀ ਕਰੀਨਾ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਸਾਲ 2000 'ਚ ਰਿਫ਼ਿਊਜ਼ੀ ਫ਼ਿਲਮ ਤੋਂ ਕੀਤੀ ਸੀ।