Birthday Special: ਜਾਣੋ, ਜੱਸੀ ਗਿੱਲ ਦੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਦੇ ਸਫ਼ਰ ਬਾਰੇ - ਪਾਲੀਵੁੱਡ ਤੋਂ ਬਾਲੀਵੁੱਡ ਦਾ ਸਫ਼ਰ
ਗਾਇਕੀ ਤੋਂ ਬਾਅਦ ਜੱਸੀ ਗਿੱਲ ਨੇ ਫ਼ਿਲਮਾਂ ਦਾ ਰੁੱਖ ਕੀਤਾ। ਉਨ੍ਹਾਂ ਦੀ ਪਹਿਲੀ ਫ਼ਿਲਮ “ਮਿਸਟਰ ਐਂਡ ਮਿਸਿਜ਼ 420 ਸੀ"। ਆਪਣੀ ਪਹਿਲੀ ਫ਼ਿਲਮ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਹ ਇੱਕ ਦਿਨ ਬਾਲੀਵੁੱਡ ਫ਼ਿਲਮਾਂ 'ਚ ਵੀ ਕਦਮ ਰੱਖਣਗੇ। ਜੱਸੀ ਗਿੱਲ ਨੇ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਫ਼ਿਲਮ 'ਹੈਪੀ ਫ਼ਿਰ ਭਾਗ ਜਾਏਗੀ' ਤੋਂ ਕੀਤੀ ਸੀ। ਇਸ ਫ਼ਿਲਮ 'ਚ ਉਨ੍ਹਾਂ ਨੇ ਅਦਾਕਾਰਾ ਸੋਨਾਕਸ਼ੀ ਸਿਨਹਾ ਨਾਲ ਕੰਮ ਕੀਤਾ ਸੀ। ਛੇਤੀ ਹੀ ਜੱਸੀ ਗਿੱਲ ਦੀ ਦੂਜੀ ਫ਼ਿਲਮ 'ਪੰਗਾ' ਅਦਾਕਾਰਾ ਕੰਗਨਾ ਰਣੌਤ ਨਾਲ ਰਿਲੀਜ਼ ਹੋਵੇਗੀ।