ਜਸ਼ਨ-ਏ-ਪੰਜਾਬੀ ਤਿੰਨ ਰੋਜ਼ਾ ਸਮਾਰੋਹ ਦੀ ਹੋਈ ਸ਼ੁਰੂਆਤ - issues
ਚੰਡੀਗੜ੍ਹ: ਸਿਟੀ ਬਿਊਟੀਫੁੱਲ 'ਚ ਜਸ਼ਨ- ਏ-ਪੰਜਾਬੀ ਤਿੰਨ ਰੋਜ਼ਾ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਮਾਰੋਹ ਦੇ ਦੂਸਰੇ ਦਿਨ ਨਿਰਦੇਸ਼ਕਾਂ ਨੇ ਖੁੱਲ੍ਹਾ ਮੰਚ ਲਗਾਇਆ। ਇਸ ਮੰਚ ਵਿੱਚ ਡਾਕਟਰ ਹਰਜੀਤ ਸਿੰਘ, ਜੀਤ ਮਠਾੜੂ, ਅਤੇ ਮਨਭਾਵਨ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਸਿਨਮਾ ਦੇ ਅਜੌਕੇ ਮਿਆਰ ਬਾਰੇ ਆਪਣੇ ਵਿਚਾਰ ਜਨਤਕ ਕੀਤੇ। ਤਿੰਨਾਂ ਨਿਰਦੇਸ਼ਕਾਂ ਦੇ ਨਾਲ ਈਟੀਵੀ ਭਾਰਤ ਨੇ ਵਿਸ਼ੇਸ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਪੰਜਾਬੀ ਸਿਨਮਾ 'ਚ ਡਿੱਗ ਰਹੇ ਕਾਮੇਡੀ ਦੇ ਪੱਧਰ 'ਤੇ ਫ਼ਿਲੇਮਮੇਕਰਸ ਨੂੰ ਧਿਆਣ ਦੇਣ ਦੀ ਗੱਲ ਆਖੀ ਹੈ।