ਜਲੰਧਰ ਦਾ ਡਾਕਘਰ ਬਣਿਆ ਪੰਜਾਬ ਦਾ ਪਹਿਲਾ ਮਹਿਲਾ ਉਪ ਡਾਕਘਰ - ਪੰਜਾਬ ਦਾ ਪਹਿਲਾ ਮਹਿਲਾ ਉਪ ਡਾਕਘਰ
ਜਲੰਧਰ: ਮਹਿਲਾਵਾਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ, ਚਾਹੇ ਚੰਨ੍ਹ 'ਤੇ ਜਾਣਾ ਹੋਵੇ ਜਾਂ ਫਿਰ ਦਫ਼ਤਰੀ ਕੰਮ ਕਾਜ ਸੰਭਾਲਣਾ ਹੋਵੇ। ਜਲੰਧਰ ਦੇ ਬਸਤੀ ਨੌਂ 'ਚ ਸਥਿਤ ਇੱਕ ਅਜਿਹਾ ਡਾਕਘਰ ਹੈ ਜਿਸ ਨੂੰ ਸੰਪੂਰਨ ਤਰੀਕੇ ਨਾਲ ਮਹਿਲਾਵਾਂ ਚਲਾ ਰਹੀਆਂ ਹਨ। ਇਸ ਡਾਕਘਰ ਨੂੰ ਪੰਜਾਬ ਦਾ ਪਹਿਲਾ ਮਹਿਲਾ ਉਪ ਡਾਕਘਰ ਮੰਨਿਆ ਜਾ ਰਿਹਾ ਹੈ। ਇਸ ਬਾਰੇ ਦੱਸਦੇ ਹੋਏ ਜਲੰਧਰ ਪੋਸਟਲ ਵਿਭਾਗ ਦੇ ਐਸਐਸਪੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਨੂੰ ਹੂੰਗਾਰਾ ਦੇਣ ਲਈ ਡਾਕ ਵਿਭਾਗ ਨੇ ਵੱਡਾ ਫ਼ੈਸਲਾ ਲਿਆ ਅਤੇ ਮਹਿਲਾ ਡਾਕ ਘਰਾਂ ਦੀ ਪਹਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਹਿਲਾ ਡਾਕ ਘਰ ਦੀ ਵਿਸ਼ੇਸ਼ਤਾ ਹੈ ਕਿ ਇਹ ਇੱਥੇ ਸਾਰਾ ਸਟਾਫ਼ ਮਹਿਲਾਵਾਂ ਦਾ ਹੈ। ਉਨ੍ਹਾਂ ਦੇ ਮੁਤਾਬਕ ਹੋਰਨਾਂ ਡਾਕਘਰਾਂ ਵਿੱਚ ਮੌਜੂਦ ਸਾਰੀਆਂ ਸੁਵਿਧਾਵਾਂ ਇੱਥੇ ਵੀ ਉਪਲੱਬਧ ਕਰਵਾਈਆਂ ਜਾਣਗੀਆਂ ਅਤੇ ਡਾਕਘਰ ਦੀ ਮਹਿਲਾ ਪੋਸਟ ਮਾਸਟਰ ਨੂੰ ਵੀ ਇਸ ਡਾਕਘਰ ਦੇ ਸਾਰੇ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਇਸ ਮਹਿਲਾ ਡਾਕਘਰ ਦੀ ਪੋਸਟਮਾਸਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਅਤੇ ਮਾਨ ਮਹਿਸੂਸ ਹੋ ਰਿਹਾ ਹੈ ਕਿ ਉਹ ਇੱਕ ਮਹਿਲਾ ਡਾਕਟਰ ਦੀ ਪੋਸਟ ਮਾਸਟਰ ਹੈ। ਇਸ ਦੌਰਾਨ ਡਾਕਘਰ ਆਏ ਸਥਾਨਕ ਲੋਕਾਂ ਨੇ ਇਸ ਨੂੰ ਇੱਕ ਵਧੀਆ ਉਪਰਾਲਾ ਦੱਸਦੇ ਹੋਏ ਸ਼ਲਾਘਾ ਕੀਤੀ।