ਕੀ ਗੁਰਦਾਸ ਮਾਨ ਨੇ ਬੰਨੀ ਸਿਆਸਤ ਦੀ ਤਿਆਰੀ ? - ਗੁਰਦਾਸ ਮਾਨ ਨਿਊਜ਼
ਗੁਰਦਾਸ ਮਾਨ ਦੇ ਇੱਕ ਦੇਸ਼ ਇੱਕ ਭਾਸ਼ਾ ਦੇ ਬਿਆਨ ਨੂੰ ਕੁਝ ਲੋਕ ਸਿਆਸੀ ਨਜ਼ਰ ਨਾਲ ਵੇਖ ਰਹੇ ਹਨ। ਈਟੀਵੀ ਭਾਰਤ ਨੇ ਜਦੋਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਗੁਰਦਾਸ ਮਾਨ ਭਾਜਪਾ ‘ਚ ਸ਼ਾਮਿਲ ਹੋ ਗਿਆ ਹੋਵੇ ਜਾਂ ਆਉਣ ਵਾਲੇ ਸਮੇਂ ‘ਚ ਹੋਣਾ ਹੋਵੇ। ਧਰਮ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਨੇ ਵੀ ਇੰਟਰਵਿਊ ‘ਚ ਗੁਰਦਾਸ ਮਾਨ ਦੇ ਇਸ ਬਿਆਨ ਨੂੰ ਸਿਆਸਤ ਦੇ ਨਾਲ ਜੋੜਿਆ ਹੈ।