ਪੰਜਾਬੀ ਸਿਨੇਮਾ ਦੇ ਇਤਿਹਾਸ ਨੂੰ ਦਰਸਾਉਂਦੀ ਕਿਤਾਬ ਹੋਈ ਲਾਂਚ - punjabi cinema
ਪੰਜਾਬੀ ਇੰਡਸਟਰੀ ਤਰੱਕੀ ਕਰ ਰਹੀ ਹੈ ਇਹ ਗੱਲ ਤਾਂ ਹੁਣ ਹਰ ਇਕ ਅੱਗੇ ਸਪਸ਼ਟ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਜੁਲਾਈ 'ਚ ਹਰ ਸ਼ੁਕਰਵਾਰ ਕੋਈ ਨਾ ਕੋਈ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਮੁਨਾਫ਼ੇ ਲਈ ਬਹੁਤ ਵਧੀਆ ਸਾਬਿਤ ਹੋ ਸਕਦੀ ਹੈ। ਪਾਲੀਵੁੱਡ ਦੀ ਜਾਣਕਾਰੀ ਵਧ ਤੋਂ ਵਧ ਲੋਕਾਂ ਤੱਕ ਪੁੱਜੇ ਇਸ ਲਈ ਪੰਜਾਬ ਕਲਾ ਪ੍ਰਸ਼ੀਦ ਵਲੋਂ ਨਿਤ-ਦਿਨ ਕੁਝ ਨਾ ਕੁਝ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨੀ ਚੰਡੀਗੜ੍ਹ ਵਿੱਖੇ ਮਨਦੀਪ ਸਿੱਧੂ ਵੱਲੋਂ ਲਿਖਿਤ ਕਿਤਾਬ' ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ' ਲਾਂਚ ਕੀਤੀ ਗਈ।