ਜ਼ਰੀਨ ਸੁਧਾਰੇਗੀ ਗਿੱਪੀ ਨੂੰ? - gippy garewal upcoming movie
1 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਡਾਕਾ' ਦੀ ਸਟਾਰਕਾਸਟ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਕਿਰਦਾਰ 'ਅਰਦਾਸ ਕਰਾਂ' ਫ਼ਿਲਮ ਤੋਂ ਬਿਲਕੁਲ ਵੱਖ ਹੈ। ਉਨ੍ਹਾਂ ਕਿਹਾ ਕਿ ਫ਼ਿਲਮ 'ਡਾਕਾ' 'ਚ ਉਹ ਰੱਜ ਕੇ ਝੂਠ ਬੋਲਦੇ ਹਨ, ਗ਼ਲਤ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਗ਼ਰਲਫ਼ਰੈਂਡ ਲਾਲੀ ਉਨ੍ਹਾਂ ਨੂੰ ਸੁਧਾਰਨ ਦਾ ਕੰਮ ਕਰਦੀ ਹੈ। ਦੱਸ ਦਈਏ ਲਾਲੀ ਦਾ ਕਿਰਦਾਰ ਜ਼ਰੀਨ ਖ਼ਾਨ ਅਦਾ ਕਰ ਰਹੀ ਹੈ। ਕੀ ਕਿਹਾ ਗਿੱਪੀ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ, ਉਸ ਲਈ ਵੇਖੋ ਵੀਡੀਓ ...