ਸਰਗੁਣ ਨੇ ਦੱਸੀ ਇਕ ਕਾਮਯਾਬ ਕੁੜੀ ਪਿੱਛੇ ਪਰਿਵਾਰ ਦੀ ਅਹਮਿਅਤ - ਪਰਿਵਾਰ ਦੀ ਅਹਮਿਅਤ
30 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਸੁਰਖ਼ੀ ਬਿੰਦੀ' ਦੀ ਪ੍ਰੈਸ ਵਾਰਤਾ ਚੰਡੀਗੜ੍ਹ ਵਿੱਖੇ ਹੋਈ। ਇਸ ਫ਼ਿਲਮ ਦੇ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੇ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ ਫ਼ਿਲਮ ਔਰਤਾਂ ਦੇ ਸੁਪਨਿਆਂ 'ਤੇ ਆਧਾਰਿਤ ਹੈ। ਇਹ ਇੱਕ ਪਰਿਵਾਰਕ ਫ਼ਿਲਮ ਹੈ। ਇਸ ਮੌਕੇ ਗੁਰਨਾਮ ਨੇ ਇਹ ਗੱਲ ਆਖੀ ਕਿ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਸਰਗੁਣ ਉਨ੍ਹਾਂ ਨਾਲ ਫ਼ਿਲਮ ਕਰਨ ਲਈ ਹਾਂ ਕਰ ਦੇਵੇਗੀ। ਦੱਸ ਦਈਏ ਕਿ ਇਹ ਫ਼ਿਲਮ ਔਰਤਾਂ ਦੇ ਸੁਪਨਿਆਂ 'ਤੇ ਆਧਾਰਿਤ ਹੈ। ਇਸ ਫ਼ਿਲਮ ਦੇ ਕੌਨਸੇਪਟ ਬਾਰੇ ਸਰਗੁਣ ਨੇ ਪਰਿਵਾਰ ਦੀ ਅਹਮਿਅਤ ਸਭ ਨੂੰ ਦੱਸੀ।