ਫ਼ਿਲਮ ਸਾਹੋ ਦੀ ਰਿਲੀਜ਼ ਤੇ ਪ੍ਰਭਾਸ ਦੇ ਫ਼ੈਨਜ਼ ਦਾ ਜਲਵਾ - ਅਦਾਕਾਰ ਪ੍ਰਭਾਸ
ਸਾਊਥ ਦੇ ਉੱਘੇ ਅਦਾਕਾਰ ਪ੍ਰਭਾਸ ਦੀ ਫ਼ੈਨ ਫੋਲੋਵਿੰਗ ਦਾ ਦਿਲਚਸਪ ਕਿੱਸਾ ਸਾਹਮਣੇ ਆਇਆ ਹੈ। 30 ਅਗਸਤ ਨੂੰ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ 'ਸਾਹੋ' ਸਿਨੇਮਾ ਘਰਾਂ 'ਚ ਰਿਲੀਜ਼ ਹੋਈ। ਬੇਸ਼ਕ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਰਲਵਾ-ਮਿਲਵਾ ਹੀ ਰਿਸਪੌਂਸ ਮਿਲਿਆ ਹੈ ਪਰ ਹੈਦਰਾਬਾਦ 'ਚ ਫ਼ੈਨਜ਼ ਵੱਲੋਂ ਪ੍ਰਭਾਸ ਦਾ ਪੋਸਟਰ ਲਗਾ ਕੇ ਉਸ ਨੂੰ ਦੁੱਧ ਦੇ ਨਾਲ ਨਵਾ ਕੇ ਮਲਾਈ ਦੇ ਨਾਲ ਸਜਾਇਆ ਗਿਆ। ਇਨ੍ਹਾਂ ਹੀ ਨਹੀਂ ਨੱਚ-ਟੱਪ ਕੇ ਫ਼ਿਲਮ ਰਿਲੀਜ਼ ਕੀਤੀ ਗਈ। ਫ਼ੈਨਜ਼ ਦੀ ਖੁਸ਼ੀ ਇਸ ਪ੍ਰਕਾਰ ਦੀ ਸੀ ਕਿ ਜਿਵੇਂ ਫ਼ਿਲਮ ਰਿਲੀਜ਼ ਉਨ੍ਹਾਂ ਲਈ ਤਿਉਹਾਰ ਹੋਵੇ।