ਫ਼ਿਲਮ 'ਪੰਗਾ' ਦੀ ਟੀਮ ਨੇ ਲਾਈਆਂ ਪੁਣੇ 'ਚ ਰੌਣਕਾਂ - Film panga title track
24 ਜਨਵਰੀ, 2020 ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਪੰਗਾ' ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਫ਼ਿਲਮ 'ਚ ਮੁੱਖ ਭੂਮਿਕਾ ਅਦਾ ਕਰ ਰਹੇ ਕੰਗਨਾ ਤੇ ਜੱਸੀ ਗਿੱਲ ਫ਼ਿਲਮ ਦੇ ਟਾਇਟਲ ਟ੍ਰੈਕ ਨੂੰ ਲਾਂਚ ਕਰਨ ਲਈ ਪੁਣੇ ਪਹੁੰਚੇ। ਇਸ ਈਵੈਂਟ 'ਚ ਜੱਸੀ ਗਿੱਲ ਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਤਾਂ ਕੀਤਾ ਹੀ, ਇਸ ਤੋਂ ਇਲਾਵਾ ਪੰਜਾਬੀ ਗੀਤ ਗਾ ਕੇ ਰੌਣਕਾਂ ਵੀ ਖ਼ੂਬ ਲਗਾਈਆਂ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਨੇ ਆਪਣੇ ਤਜ਼ੁਰਬੇ ਸਾਂਝੇ ਕੀਤੇ।