ਫ਼ਿਲਮ ਆਸਰਾ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ:ਗੁੱਗੂ ਗਿੱਲ - Gugu gill upcoming movie
4 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਆਸਰਾ ਦੀ ਸਟਾਰਕਾਸਟ ਪ੍ਰਮੋਸ਼ਨ ਲਈ ਅੰਮ੍ਰਿਤਸਰ ਆਏ। ਇਸ ਮੌਕੇ ਮੀਡੀਆ ਦੇ ਰੂ-ਬੂ-ਰੂ ਹੁੰਦਿਆਂ ਗੁੱਗੂ ਗਿੱਲ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਬਹੁਤ ਖ਼ੂਬਸੂਰਤ ਹੈ। ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰ ਪਸੰਦ ਆਵੇਗੀ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਵਿੱਚ ਰਾਣੀ ਚੈਟਰਜੀ ਮੁੱਖ ਕਿਰਦਾਰ ਅਦਾ ਕਰ ਰਹੀ ਹੈ। ਇਸ ਤੋਂ ਪਹਿਲਾਂ ਰਾਣੀ ਸਾਊਥ ਦੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ।