EXCLUSIVE: 'ਈਟੀਵੀ ਭਾਰਤ' ਨਾਲ ਬੋਮਨ ਇਰਾਨੀ ਦੀ ਵਿਸ਼ੇਸ਼ ਗੱਲਬਾਤ... - boman irani upcoming film jhalki
ਮੁੰਬਈ: ਬੋਮਨ ਇਰਾਨੀ ਦੀ ਆਉਣ ਵਾਲੀ ਫ਼ਿਲਮ 'ਝਲਕੀ' ਜਲਦੀ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਬੋਮਨ ਸ਼ਿਆਮ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕੈਲਾਸ਼ ਸਤਿਆਰਥੀ ਦੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਫ਼ਿਲਮ ਵਿੱਚ ਗੋਵਿੰਦ ਨਾਮਦੇਵ, ਦਿਵਿਆ ਦੱਤਾ, ਸੰਜੇ ਸੂਰੀ ਅਤੇ ਤਨਿਸ਼ਤਾ ਚੈਟਰਜੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹਾਲ ਹੀ ਵਿੱਚ, ਅਦਾਕਾਰ ਬੋਮਨ ਇਰਾਨੀ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਵਿਸ਼ੇਸ਼ ਗੱਲਬਾਤ ਵਿੱਚ ਉਨ੍ਹਾਂ ਨੇ ਫ਼ਿਲਮ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ।