birthday special: ਪਾਲੀਵੁੱਡ 'ਚ ਵੀ ਕੰਮ ਕਰ ਚੁੱਕੇ ਹਨ ਅਕਸ਼ੈ ਕੁਮਾਰ - Akshay Kumar Turns 52
ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦਾ ਜਨਮ ਅੰਮ੍ਰਿਤਸਰ 'ਚ ਹੋਇਆ। ਉਹ 9 ਸਤੰਬਰ ਨੂੰ 52 ਸਾਲਾਂ ਦੇ ਹੋ ਗਏ ਹਨ। ਅਕਸ਼ੈ ਦਾ ਅਸਲ ਨਾਂਅ ਰਾਜੀਵ ਭਾਟੀਆ ਹੈ। ਅਕਸ਼ੈ ਕੁਮਾਰ ਨੇ ਨਾ ਸਿਰਫ਼ ਬਾਲੀਵੁੱਡ 'ਚ ਬਲਕਿ ਪਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ। ਫ਼ਿਲਮ ਭਾਜੀ ਇਨ ਪ੍ਰੋਬਲਮ 'ਚ ਉਨ੍ਹਾਂ ਅਹਿਮ ਕਿਰਦਾਰ ਅਦਾ ਕੀਤਾ ਸੀ। ਅਕਸ਼ੈ ਕੁਮਾਰ ਨੇ ਆਪਣੀ ਮਿਹਨਤ ਦੇ ਨਾਲ ਨਾ ਸਿਰਫ਼ ਪੰਜਾਬੀਆਂ ਦਾ ਨਾਂਅ ਰੋਸ਼ਨ ਕੀਤਾ ਬਲਕਿ ਆਪਣੀਆਂ ਫ਼ਿਲਮਾਂ ਦੇ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਜਨਤਕ ਕੀਤਾ ਹੈ।