ਵੇਖੋ ਵੀਡੀਓ : ਫਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼ - ਟ੍ਰੇਲਰ ਹੋਇਆ ਰਿਲੀਜ਼
ਮੁੰਬਈ: ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਆਗਮੀ ਫਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਨੂੰ ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸ਼ੇਅਰ ਕੀਤਾ ਹੈ। ਇਹ ਟ੍ਰੈਲਰ ਹਾਈ ਐਕਸ਼ਨ ਤੇ ਥ੍ਰਿਲਰ ਨਾਲ ਭਰਪੂਰ ਹੈ। ਇਸ ਐਕਸ਼ਨ ਫਿਲਮ ਵਿੱਚ ਭਾਰਤੀ ਹਵਾਈ ਫੌਜ ਦੇ IAF ਸਕੂਆਰਡਨ ਵਿਜੈ ਕਾਰਨਿਕ (Indian Air Force pilot Vijay Karnik) ਦੀ ਕਹਾਣੀ ਵਿਖਾਈ ਗਈ ਹੈ। ਜਿਨ੍ਹਾਂ ਦਾ ਕਿਰਦਾਰ ਅਜੇ ਦੇਵਗਨ ਨੇ ਨਿਭਾਇਆ ਹੈ। ਫਿਲਮ ਵਿੱਚ ਅਜੇ ਦੇ ਨਾਲ ਸੋਨਾਕਸ਼ੀ ਸਿਨਹਾ, ਸੰਜੈ ਦੱਤ, ਨੋਰਹਾ ਫਤੇਹੀ ਤੇ ਸ਼ਰਦ ਕੇਲਕਰ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ।