ਗੁਰਨਾਮ ਗਾਮੇ ਨੂੰ ਮਿਲਣ ਆਏ ਬਲਕਾਰ ਸਿੱਧੂ ਨੇ ਕੀਤੀ ਮਦਦ, ਵੇਖੋ ਵੀਡੀਓ - ਬਲਕਾਰ ਸਿੱਧੂ
ਫ਼ਰੀਦਕੋਟ: ਬੀਤੇ ਕਈ ਦਿਨਾਂ ਤੋਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਚੱਲ ਰਹੇ ਪੰਜਾਬੀ ਗੀਤਕਾਰ ਗੁਰਨਾਮ ਗਾਮਾਂ ਦਾ ਹਾਲ ਜਾਨਣ ਲਈ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਗੁਰਨਾਮ ਗਾਮਾਂ ਦੀ ਆਰਥਿਕ ਮਦਦ ਕੀਤੀ ਤੇ ਪੰਜਾਬ ਸਰਕਾਰ ਤੋਂ ਇਲਾਜ ਵਿੱਚ ਮਦਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਬੇਨਤੀ ਕਰਨ ਦਾ ਵੀ ਭਰੋਸਾ ਦਿੱਤਾ। ਭਾਵੇਂ ਗਾਇਕ ਬਲਕਾਰ ਸਿੱਧੂ ਅਤੇ ਗੀਤਕਾਰ ਗੁਰਨਾਮ ਗਾਮਾਂ ਵਿੱਚ ਆਪਸੀ ਵਿਚਾਰਾਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਮੱਤ ਭੇਦ ਚੱਲ ਰਹੇ ਸਨ, ਪਰ ਜਿਵੇਂ ਹੀ ਗੁਰਨਾਮ ਗਾਮਾਂ ਦੇ ਬਿਮਾਰ ਹੋਣ ਦੀ ਖ਼ਬਰ ਬਲਕਾਰ ਸਿੱਧੂ ਦੇ ਕੰਨੀ ਪਈ, ਉਹ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਗੁਰਨਾਮ ਗਾਮੇਂ ਦਾ ਹਾਲ ਜਾਨਣ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਗੁਰਨਾਮ ਗਾਮੇ ਦੀ ਕਲਮ ਨੇ ਅੱਜ ਦੇ ਗੀਤਕਾਰਾਂ ਤੋਂ ਹੱਟ ਕੇ ਲਿਖਿਆ ਹੈ ਤੇ ਜੋ ਵੀ ਲਿਖਿਆ ਹੈ, ਉਹ ਬਹੁਤ ਵਧੀਆ ਲਿਖਿਆ ਹੈ।