ਫਿਲਮ 'ਦਾ ਹੰਡ੍ਰੇਡ ਬਕਸ' ਦਾ ਵਿਰੋਧ, ਬਜਰੰਗ ਦਲ ਨੇ ਸਿਨੇਮਾ ਘਰ ਘੇਰਨ ਦੀ ਦਿੱਤੀ ਚੇਤਾਵਨੀ - ਬਜਰੰਗ ਦਲ
ਚੰਡੀਗੜ੍ਹ: ਫਿਲਮ 'ਦਾ ਹੰਡ੍ਰੇਡ ਬਕਸ' ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬਜਰੰਗ ਦਲ ਨੇ ਇਸ ਫਿਲਮ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਫਿਲਮ ਦਾ ਪੋਸਟਰ ਸਾੜ੍ਹਿਆ। ਬਜਰੰਗ ਦਲ ਨੇ ਫਿਲਮ ਬੈਨ ਕਰਨ ਦੀ ਮੰਗ ਕੀਤੀ ਹੈ। ਮੰਗ ਨਾ ਮੰਨੇ ਜਾਣ 'ਤੇ ਉਨ੍ਹਾਂ ਸਿਨੇਮਾ ਘਰ ਘੇਰਨ ਦੀ ਚੇਤਾਵਨੀ ਦਿੱਤੀ ਹੈ। ਇਸ ਮੌਕੇ ਗੱਲ ਕਰਦਿਆਂ ਬਜਰੰਗ ਦਲ ਦੇ ਸੰਯੋਜਕ ਨਰਿੰਦਰ ਬਾਂਸਲ ਨੇ ਦੱਸਿਆ ਕਿ ਭਾਰਤ ਇੱਕ ਸੱਭਿਆਚਾਰਕ ਦੇਸ਼ ਹੈ। ਅਜਿਹੀਆਂ ਫ਼ਿਲਮਾਂ ਨਾਲ ਭਾਰਤ ਨੂੰ ਆਪਣੀ ਸੰਸਕ੍ਰਿਤੀ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।