ਕਬੱਡੀ ਟੂਰਨਾਮੈਂਟ ਦੌਰਾਨ ਫਿਰ ਚੱਲੀਆਂ ਗੋਲੀਆਂ, ਦੇਖੋ ਵੀਡੀਓ - ਸ਼ਰ੍ਹੇਆਮ ਗਰਾਊਂਡ ਵਿੱਚ ਆ ਕੇ ਗੋਲੀਆਂ ਚਲਾ
ਬਠਿੰਡਾ: ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂ ਵਿਖੇ ਦੇਰ ਰਾਤ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕੁਝ ਨੌਜਵਾਨਾਂ ਨੇ ਸ਼ਰ੍ਹੇਆਮ ਗਰਾਊਂਡ ਵਿੱਚ ਆ ਕੇ ਗੋਲੀਆਂ ਚਲਾ (Shots fired by some youths during Kabaddi tournament) ਦਿੱਤੀਆਂ, ਜਿਸ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਗਰਾਊਂਡ ਵਿੱਚ ਦਫੜਾ ਦਫੜੀ ਮੱਚ ਗਈ ਤੇ ਆਮ ਪਬਲਿਕ ਵੱਲੋਂ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ। ਉਥੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਥਾਣਾ ਦਿਆਲਪੁਰਾ ਵਿੱਚ ਇਰਾਦਾ ਏ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Last Updated : Feb 3, 2023, 8:21 PM IST