ਅੰਮ੍ਰਿਤਸਰ ’ਚ ਪਿਸਤੌਲ ਦੀ ਨੋਕ ’ਤੇ ਦੁਕਾਨ ਲੁੱਟੀ - ਅੰਮ੍ਰਿਤਸਰ ’ਚ ਪਿਸਤੌਲ ਦੀ ਨੋਕ ’ਤੇ ਦੁਕਾਨ ਲੁੱਟੀ
ਅੰਮ੍ਰਿਤਸਰ:ਸਥਾਨਕ ਦਬੁਰਜੀ ਇਲਾਕੇ ਵਿੱਚ ਨਿਹੰਗ ਦੇ ਭੇਸ ਵਿੱਚ ਆਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਕੈਮਿਸਟ ਦੀ ਦੁਕਾਨ ਲੁੱਟ ਲਈ (shop looted on gun point) ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ (robbers captured in cctv footage) ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਕਿਸੇ ਨੂੰ ਗਿਰਫਤਾਰ ਨਹੀਂ ਕੀਤਾ ਜਾ ਸਕਿਆ। ਦੁਕਾਨਦਾਰ ਸਾਹਿਲ ਗੁਪਤਾ ਮੁਤਾਬਕ ਕੈਮਿਸਟ ਦੀ ਦੁਕਾਨ ਹੋਣ ਕਾਰਨ ਉਹ ਰਾਤ ਦੇ 10 ਵਜੇ ਤੱਕ ਦੁਕਾਨ ਖੁਲ੍ਹੀ ਰੱਖਦੇ ਹਨ ਤੇ ਇਸੇ ਦੌਰਾਨ ਨਿਹੰਗ ਸਿੰਘ ਦੇ ਭੇਸ਼ ਵਿੱਚ ਆਏ ਲੁਟੇਰੇ ਨੇ ਦੁਕਾਨ ਵਿੱਚੋਂ 12000 ਰੁਪਏ ਦੀ ਲੁੱਟ (rupees 12000 robbed) ਕੀਤੀ ਹੈ। ਲੁਟੇਰਿਆਂ ਦੇ ਫਰਾਰ ਹੋਣ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਫਿਲਹਾਲ ਜਾਂਚ ਜਾਰੀ ਹੈ।
Last Updated : Feb 3, 2023, 8:18 PM IST