ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਕੱਢੀ ਸ਼ੋਭਾ ਯਾਤਰਾ - Shobha Yatra dedicated to mahashivratri
ਤਰਨ ਤਾਰਨ: ਭਿੱਖੀਵਿੰਡ ਦਾ ਰਾਧਾ ਕ੍ਰਿਸ਼ਨ ਮੰਦਰ ਮਹਾਂ ਸ਼ਿਵਰਾਤਰੀ ਦੇ ਮੌਕੇ ਬਮ ਬਮ ਭੋਲੇ ਦੇ ਨਾਅਰਿਆਂ ਨਾਲ ਗੂੰਜਿਆ। ਜਿਸ ਵਿੱਚ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਝਾਂਕੀਆਂ ਕੱਢੀਆਂ ਗਈਆਂ। ਕਸਬਾ ਭਿੱਖੀਵਿੰਡ ਦੇ ਚਾਰੇ ਰਸਤਿਆਂ ਤੇ ਇਲਾਕਾ ਨਿਵਾਸੀਆਂ ਨੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ। ਸ਼ੋਭਾ ਯਾਤਰਾ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਪਹੂਵਿੰਡ ਸਥਿਤ ਪ੍ਰਾਚੀਨ ਮੰਦਰ ਵਿਖੇ ਪਹੁੰਚੀ, ਜਿੱਥੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਪੰਡਿਤ ਪਾਲਾ ਰਾਮ, ਮੰਦਿਰ ਦੇ ਪ੍ਰਧਾਨ ਸੰਦੀਪ ਕੁਮਾਰ ਬਿੱਟੂ, ਪ੍ਰਧਾਨ ਨਰਿੰਦਰ ਧਵਨ, ਸਰਪੰਚ ਹਰਜਿੰਦਰ ਸਿੰਘ ਆਦਿ ਸ਼ਾਮਲ ਸਨ।
Last Updated : Feb 3, 2023, 8:18 PM IST