ਮਹਾਂਸ਼ਿਵਰਾਤਰੀ ਨੂੰ ਲੈਕੇ ਗੜ੍ਹਸ਼ੰਕਰ ’ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ - ਗੜ੍ਹਸ਼ੰਕਰ ’ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਹੁਸ਼ਿਆਰਪੁਰ: ਗੜ੍ਹਸ਼ੰਕਰ ਵਿਖੇ ਮਹਾਂ ਸ਼ਿਵਰਾਤਰੀ ਉਤਸਵ ਦੇ ਸਬੰਧ ਵਿੱਚ ਸ਼ਹਿਰ ਵਿੱਚ ਜਾਗੋ ਕੱਢੀ ਗਈ। ਇਹ ਜਾਗੋ ਮਹੇਸ਼ਆਣਾ ਗੜ੍ਹਸ਼ੰਕਰ ਤੋਂ ਸ਼ੁਰੂ ਹੋਈ ਜਿਹੜੀ ਕਿ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੋਂ ਹੁੰਦੀ ਹੋਈ ਵਾਪਿਸ ਮਹੇਸ਼ਆਣਾ ਵਿਖੇ ਸਮਾਪਤ ਹੋਈ। ਇਸ ਜਾਗੋ ਵਿੱਚ ਸੰਗਤਾਂ ਵੱਲੋਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ। ਇਸ ਜਾਗੋ ਦੌਰਾਨ ਸੁੰਦਰ ਝਾਕੀਆਂ ਅਤੇ ਲਾਈਟਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਜਾਗੋ ਵਿੱਚ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਵੱਧ ਚੜਕੇ ਹਿਸਾ ਲਿਆ, ਉੱਥੇ ਹੀ ਵੱਖ ਵੱਖ ਥਾਵਾਂ ਤੇ ਸ਼ਿਵ ਭਗਤਾਂ ਵੱਲੋਂ ਲੰਗਰ ਲਗਾਏ ਵੀ ਵਿਖਾਈ ਦਿੱਤੇ।
Last Updated : Feb 3, 2023, 8:18 PM IST