ਸ਼ਹੀਦ ਬਾਬਾ ਤਾਰਾ ਸਿੰਘ ਜੀ ਦੀ ਯਾਦ ’ਚ ਕਰਵਾਇਆ ਕਬੱਡੀ ਕੱਪ - Shaheed Baba Tara Singh Ji
ਫਿਰੋਜ਼ਪੁਰ: ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਅਜਿਹੇ ਹੀ ਇੱਕ ਸ਼ਹੀਦ ਹੋਏ ਬਾਬਾ ਤਾਰਾ ਸਿੰਘ ਜੀ ਜਿੰਨ੍ਹਾਂ ਨੇ ਸਿੱਖੀ ਦੀ ਸ਼ਾਨ ਖਾਤਰ ਸੰਨ 1720 ਵਿੱਚ ਸ਼ਹਾਦਤ ਦਿੱਤੀ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਜ਼ੀਰਾ ਨੇੜਲੇ ਪਿੰਡ ਬੇਰੀ ਵਾਲਾ ਵਿਖੇ ਹਰ ਸਾਲ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿੱਚ ਵੱਖ ਵੱਖ ਵਰਗ ਦੇ ਕਬੱਡੀ ਮੈਚ ਵੀ ਕਰਵਾਏ ਜਾਂਦੇ ਹਨ। ਦੋ ਹਜ਼ਾਰ ਉੱਨੀ ’ਚ ਇੱਥੇ 33ਵਾਂ ਜੋੜ ਮੇਲਾ ਕਰਵਾਇਆ ਗਿਆ ਸੀ ਪਰ ਦੋ ਸਾਲ ਕੋਰੋਨਾ ਕਾਲ ਕਾਰਨ ਇਹ ਮੇਲੇ ਨਹੀਂ ਹੋ ਸਕੇ। ਇਸ ਲਈ ਇਹ ਸਾਲ 34ਵਾਂ ਮੇਲਾ ਕਰਵਾਇਆ ਗਿਆ। ਧੰਨ ਧੰਨ ਬਾਬਾ ਤਾਰਾ ਸਿੰਘ ਸ਼ਹੀਦਾਂ ਦੇ ਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ।
Last Updated : Feb 3, 2023, 8:18 PM IST