ਫਲਾਈਓਵਰ ਦੇ ਪਿੱਲਰ ਨਾਲ ਟਕਰਾਈ ਬੱਸ, ਕਈ ਸਵਾਰੀਆਂ ਜ਼ਖ਼ਮੀ - Several passengers injured when a bus collided with a flyover pillar in Ludhiana
ਲੁਧਿਆਣਾ: ਸੂਬੇ ਵਿੱਚ ਸੜਕ ਦੁਰਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲੁਧਿਆਣਾ ਫਿਰੋਜ਼ਪੁਰ ਰੋਡ ’ਤੇ ਇਕ ਵੱਡਾ ਹਾਦਸਾ ਹੋਣ ਤੋਂ ਵਾਲ ਵਾਲ ਬਚ ਗਿਆ ਜਦੋਂ ਇੱਕ ਬੱਸ ਦੀ ਟੱਕਰ ਨਵੇਂ ਬਣ ਰਹੇ ਫਲਾਈਓਵਰ ਦੇ ਪਿੱਲਰ ਨਾਲ ਹੋ ਗਈ। ਇਸ ਹਾਦਸੇ ਵਿੱਚ ਬੱਸ ਚ ਸਵਾਰ ਤਿੰਨ ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿੰਨ੍ਹਾਂ ਵਿਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਬੱਸ ਨੇ ਕਈ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਵੀ ਲੈ ਲਿਆ। ਫਲਾਈਓਵਰ ਦਾ ਕੰਮ ਚੱਲਣ ਕਰਕੇ ਆਲੇ ਦੁਆਲੇ ਦੇ ਦੁਕਾਨਦਾਰ ਆਪਣੀਆਂ ਗੱਡੀਆਂ ਉੱਥੇ ਹੀ ਪਾਰਕ ਕਰਦੇ ਸਨ ਅਤੇ ਜਦੋਂ ਬੱਸ ਬੇਕਾਬੂ ਹੋਈ ਤਾਂ ਉੱਥੇ ਖੜ੍ਹੀਆਂ ਕਈ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਦੋ ਤੋਂ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ ਹਨ। ਬੱਸ ਡਰਾਇਵਰ ਨੇ ਦੱਸਿਆ ਕਿ ਗੱਡੀ ਵਾਲੇ ਦੀ ਗਲਤੀ ਹੈ ਜਿਸਨੇ ਅਚਾਨਕ ਬਰੇਕ ਮਾਰ ਦਿੱਤੇ ਅਤੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
Last Updated : Feb 3, 2023, 8:20 PM IST