ਸਕੂਲ ਵੈਨ ਹਾਦਸਾ: ਮਾਲਵਿਕਾ ਸੂਦ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ - ਵਿਦਿਆਰਥੀਆਂ ਅਤੇ ਵੈਨ ਡਰਾਈਵਰ ਨੂੰ ਸੱਟਾਂ
ਮੋਗਾ: ਅੱਜ ਤੜਕਸਾਰ ਨਿੱਜੀ ਸਕੂਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ 'ਚ ਕਈ ਵਿਦਿਆਰਥੀਆਂ ਅਤੇ ਵੈਨ ਡਰਾਈਵਰ ਨੂੰ ਸੱਟਾਂ ਵੀ ਲੱਗੀਆਂ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਕੂਲ ਵੈਨ ਰਾਹੀ ਬੱਚੇ ਸਕੂਲ ਜਾ ਰਹੇ ਸਨ ਤਾਂ ਕੋਟਕਪੂਰਾ ਬਾਈਪਾਸ ਨਜ਼ਦੀਕ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਵੀ ਪਹੁੰਚੇ। ਇਸ ਦੇ ਨਾਲ ਹੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:17 PM IST