ਲੋੜ ਪਈ ਤਾਂ ਕਰਵਾਵਾਂਗਾ ਸਕੂਲ ਪ੍ਰਿੰਸਿਪਲ ਮਾਮਲੇ ਦੀ ਜਾਂਚ-ਰਾਣਾ ਕੇ ਪੀ ਸਿੰਘ - school principal matter should be investigated-rana kp singh
ਨੰਗਲ:ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਸਕੂਲ ਪ੍ਰਿੰਸੀਪਲ ਮਾਮਲੇ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣਗੇ (school principal matter should be investigated)। ਉਨ੍ਹਾਂ ਇਹ ਵੀ ਕਿਹਾ ਕਿ ਹਰਜੋਤ ਬੈਂਸ ਦੀ ਇੰਨੀ ਉਮਰ ਨਹੀਂ ਜਿੰਨਾ ਉਨ੍ਹਾਂ ਦਾ ਰਾਜਨੀਤੀਕ ਤਜਰਬਾ ਹੈ (rana kp singh takes on harjot bains)। ਦਰਅਸਲ ਰਾਣਾ ਕੇਪੀ ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਦੇ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਨੂੰ ਲੈ ਕੇ ਕਾਂਗਰਸ ਵੱਲੋਂ ਬੀਬੀਐਮਬੀ ਦੇ ਚੀਫ ਇੰਜਨੀਅਰ ਨੰਗਲ ਦੇ ਦਫ਼ਤਰ ਅੱਗੇ ਲਗਾਏ ਧਰਨੇ ਵਿੱਚ ਸ਼ਮੂਲੀਅਤ (congress held protest against changed rules of bbmb)ਕਰਨ ਪੁੱਜੇ ਸੀ ਤੇ ਉਕਤ ਗੱਲਾਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਹੀਆਂ। ਉਨ੍ਹਾਂ ਕੇਂਦਰ ਸਰਕਾਰ ਨੂੰ ਖੂਬ ਭੰਡਦਿਆਂ ਕਿਹਾ ਕਿ ਜੇਕਰ ਕੇਂਦਰ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕਰਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਸੀਂ ਪੰਜਾਬ ਦੇ ਹੱਕਾਂ ਨੂੰ ਮਰਨ ਨਹੀਂ ਦੇਵਾਂਗੇ।
Last Updated : Feb 3, 2023, 8:18 PM IST