ਯੂਕਰੇਨ ’ਚ ਜੰਗ ਤੋਂ ਬਾਅਦ ਕਿਵੇਂ ਦੀ ਹੈ ਸਥਿਤੀ, ਵੇਖੋ ਸੈਟੇਲਾਈਟ ਫੋਟੋਆਂ ਅਤੇ ਵੀਡੀਓਜ਼ - Satellite images show Ukraine military activity
ਚੰਡੀਗੜ੍ਹ: ਯੂਕਰੇਨ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਉਥੇ ਸਥਿਤੀ ਚਿੰਤਾਜਨਕ ਹੈ। ਮੀਡੀਆ ਵਿੱਚ ਵੱਖ-ਵੱਖ ਪਹਿਲੂਆਂ ਨੂੰ ਦਿਖਾਏ ਜਾ ਰਹੇ ਹਨ। ਨਿਊਜ਼ ਏਜੰਸੀ ਰਾਇਟਰਜ਼ ਨੇ ਰੂਸ ਦੀ ਫੌਜੀ ਗਤੀਵਿਧੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਯੂਕਰੇਨ 'ਤੇ ਰੂਸ ਦੇ ਹਮਲੇ ਦੇ ਐਲਾਨ ਤੋਂ ਬਾਅਦ ਚਿੰਤਾਜਨਕ ਸਥਿਤੀ ਇਸ ਤੱਥ ਤੋਂ ਦੇਖੀ ਜਾ ਸਕਦੀ ਹੈ ਕਿ ਯੂਕਰੇਨ ਦੀਆਂ ਸੜਕਾਂ 'ਤੇ ਵੱਡੀ ਗਿਣਤੀ ਵਿਚ ਰੂਸੀ ਫੌਜੀ ਵਾਹਨ ਤੈਨਾਤ ਕੀਤੇ ਗਏ ਹਨ। ਨਿਊਜ਼ ਏਜੰਸੀ ਏਐਨਆਈ ਵੱਲੋਂ ਰਾਇਟਰਜ਼ ਰਾਹੀਂ ਜਾਰੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਖ਼ਰਾਬ ਮੌਸਮ ਅਤੇ ਕੜਾਕੇ ਦੀ ਠੰਢ ਵਿਚਾਲੇ ਜੰਗ ਨਾਲ ਜੂਝ ਰਹੇ ਯੂਕਰੇਨ ਦੀਆਂ ਸੜਕਾਂ ਉੱਤੇ ਸਨਾਟਾ ਛਾ ਗਈ ਹੈ। ਯੂਕਰੇਨ ਅਤੇ ਰੂਸ ਦੇ ਇਲਾਕੇ ਦੀਆਂ ਕਈ ਸੈਟੇਲਾਈਟ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਫੌਜ ਦੇ ਬਖਤਰਬੰਦ ਵਾਹਨ ਦੇਖੇ ਜਾ ਸਕਦੇ ਹਨ। ਕੁਝ ਹੋਰ ਤਸਵੀਰਾਂ ਵਿੱਚ ਫੌਜੀ ਹਰਕਤਾਂ ਨੂੰ ਵੀ ਕੈਦ ਕੀਤਾ ਗਿਆ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ 'ਚ ਵਾਹਨਾਂ ਦਾ ਕਾਫਲਾ ਦੇਖਿਆ ਜਾ ਸਕਦਾ ਹੈ।
Last Updated : Feb 3, 2023, 8:17 PM IST