ਸੰਤ ਸੀਚੇਵਾਲ ਨੇ ਇੱਕੋ ਮੰਚ ’ਤੇ ਇੱਕਠੇ ਕੀਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ, ਇਸ ਮੁੱਦੇ ’ਤੇ ਕੀਤੀ ਗੱਲ - ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ
ਕਪੂਰਥਲਾ: ਸੂਬੇ ਵਿੱਚ ਚੋਣ ਪ੍ਰਚਾਰ ਦੌਰਾਨ ਜਿਥੇ ਰਾਜਨੀਤਿਕ ਪਾਰਟੀਆਂ ਇੱਕ ਦੂਜੇ ’ਤੇ ਸਿਆਸੀ ਤੰਜ਼ ਕੱਸ ਰਹੇ ਹਨ। ਉੱਥੇ ਹੀ ਇਸ ਸਭ ਤੋਂ ਪਰੇ ਹੱਟ ਕੇ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਨਿਰਮਲ ਕੁਟੀਆ ਵਿਖੇ ਚਰਚਾ ਕੀਤੀ ਗਈ। ਇਸ ’ਚ ਵਾਤਾਵਰਣ ਦੇ ਮੁੱਦੇ ’ਤੇ ਚੋਣ ਲੜ ਰਹੇ ਹਰ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਦੇ ਵਿਚਾਰ ਇਕ ਸਾਂਝੀ ਸਟੇਜ ਤੋਂ ਜਾਣੇ ਗਏ। ਜਿਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵਾਤਾਵਰਣ ਸੁਧਾਰ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਣ ਲਿਆ ਕੀ ਉਹ ਚੋਣਾਂ ਦੀ ਉਹ ਆਪਣੀ ਆਪਣੀ ਭਾਗੀਦਾਰੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਜਰੂਰੀ ਹੈ।
Last Updated : Feb 3, 2023, 8:17 PM IST