ਯੂਕਰੇਨ ’ਚ ਫਸਿਆ ਰੋਪੜ ਦਾ ਪਰਿਵਾਰ
ਰੂਪਨਗਰ: ਰੂਸ ਅਤੇ ਯੂਕਰੇਨ ਵਿਚਕਾਰ ਛਿੜੀ ਜੰਗ ਕਾਰਨ ਪੂਰੀ ਦੁਨੀਆ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਨਾਲ ਨਾਲ ਪੰਜਾਬ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਫਸਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਰੋਪੜ ਦੇ ਇੱਕ ਪਰਿਵਾਰ ਦੇ ਯੂਕਰੇਨ ਵਿੱਚ ਫਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਅਤੇ ਨੂੰਹ ਯੂਕਰੇਨ ਵਿੱਚ ਨੌਕਰੀ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਜਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰੀਪਾਲ 2003 ਤੋਂ ਯੂਕਰੇਨ 'ਚ ਰਹਿੰਦਾ ਸੀ ਅਤੇ ਉਥੇ ਹੀ ਐੱਮ.ਬੀ.ਬੀ.ਐੱਸ. ਕਰਨ ਤੋਂ ਬਾਅਦ ਉਹ ਯੂਕਰੇਨ ਦੇ ਖਡਕੀ ਸ਼ਹਿਰ 'ਚ ਡਾਕਟਰ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਉਸ ਦੀ ਪਤਨੀ ਨਿਤਾਸ਼ਾ ਜੋ ਕਿ ਯੂਕਰੇਨ ਦੀ ਰਹਿਣ ਵਾਲੀ ਹੈ। ਯਸ਼ਪਾਲ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ।
Last Updated : Feb 3, 2023, 8:17 PM IST