ਪੰਜਾਬ

punjab

ETV Bharat / videos

ਖਜ਼ਾਨਾ ਮੰਤਰੀ ਦੇ ਘਰ 'ਚ ਡਾਕੇ ਦੀ ਕੋਸ਼ਿਸ਼ ! - Minister of Finance

By

Published : Feb 23, 2022, 3:35 PM IST

Updated : Feb 3, 2023, 8:17 PM IST

ਬਠਿੰਡਾ: ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋ ਸਖ਼ਤ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਸਨ। ਪਰ ਇਹ ਪ੍ਰਬੰਧ ਉਸ ਸਮੇਂ ਖੋਖਲੇ ਦਿਖਾਈ ਦਿੱਤੇ ਜਦੋਂ ਬਠਿੰਡਾ(Bathinda) ਦੇ ਪੌਸ਼ ਇਲਾਕੇ ਵਿੱਚ ਚੋਰੀ ਦੀ ਮਨਸਾ ਦੇ ਨਾਲ ਵਿੱਤ ਮੰਤਰੀ (Minister of Finance) ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਕੋਠੀ ਦੇ ਤਾਲੇ ਤੋੜ ਦਿੱਤੇ। ਕੋਠੀ ਵਿੱਚ ਲੇਬਰ ਦਾ ਕੰਮ ਕਰ ਰਹੇ ਵਿਆਕਤੀ ਨੇ ਜਾਣਕਾਰੀ ਦਿੱਤੀ ਕਿ ਗੇਟ ਵਿੱਚ ਇੱਟਾਂ ਰੋੜੇ ਮਾਰੇ ਗਏ। ਇਸ ਤੋਂ ਬਾਅਦ ਗੇਟ ਨੂੰ ਤੋੜਿਆਂ ਗਿਆ। ਉਨ੍ਹਾਂ ਦੱਸਿਆ ਕਿ ਗੇਟ ਵਿੱਚ ਬਹੁਤ ਕੀਮਤੀ ਸਮਾਨ ਪਿਆ ਸੀ ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕੀ ਸਮਾਨ ਚੋਰੀ ਹੋਇਆ ਹੈ। ਥਾਣਾ ਇੰਚਾਰਜ ਜਸਵਿੰਦਰ ਸਿੰਘ (Police Station Incharge Jaswinder Singh) ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਕੋਲ ਠੇਕੇਦਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿੱਤ ਮੰਤਰੀ (Minister of Finance) ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਉਸਾਰੀ ਅਧੀਨ ਕੋਠੀ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
Last Updated : Feb 3, 2023, 8:17 PM IST

ABOUT THE AUTHOR

...view details