ਦਿਨ ਦਿਹਾੜੇ ਟੋਲ ਪਲਾਜ਼ਾ ਤੇ ਵੱਡੀ ਲੁੱਟ, ਵਾਰਦਾਤ CCTV ’ਚ ਕੈਦ - Robbery at Toll Plaza in Tarn Taran captured on CCTV
ਤਰਨਤਾਰਨ: ਸੂਬੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਰਨ ਤਾਰਨ ਵਿਖੇ ਲੁਟੇਰੇ ਨੇ ਦਿਨ ਦਿਹਾੜੇ ਇੱਕ ਟੋਲ ਪਲਾਜ਼ਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ (Robbery at Toll Plaza in Tarn Taran ) ਹੈ। 54 ਨੈਸ਼ਨਲ ਹਾਈਵੇ ’ਤੇ ਬਣੇ ਟੋਲ ਪਲਾਜ਼ਾ ਉੱਤੇ ਮੋਟਰਸਾਇਕਲ ਸਵਾਰ ਸ਼ਖ਼ਸ ਵੱਲੋਂ ਪਰਚੀ ਕੱਟ ਰਹੀ ਲੜਕੀ ਦੇ ਗੱਲੇ ਵਿੱਚੋਂ 500 ਰੁਪਏ ਦੀ ਗੁੱਟੀ ਚੱਕੀ ਗਈ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਲੁੱਟ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Feb 3, 2023, 8:22 PM IST