16 ਦਿਨ ਪਹਿਲਾਂ ਖੁੱਲ੍ਹੀ ਦੁਕਾਨ ਵਿੱਚ ਹੋਈ ਚੋਰੀ - Incident of robbery
ਲੁਧਿਆਣਾ: ਰਾਏਕੋਟ (Raikot) ਇਲਾਕੇ ਵਿੱਚ ਸਰਗਰਮ ਚੋਰਾਂ ਦੀਆਂ ਗਤੀਵਿਧੀਆਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ, ਬੀਤੀ ਰਾਤ ਕੁਝ ਕਾਰ ਸਵਾਰ ਲੋਕਾਂ ਵੱਲੋਂ ਲੁੱਟ ਦੀ ਵਾਰਦਾਤ (Incident of robbery) ਨੂੰ ਅੰਜਾਮ (Imprisoned in CCTV) ਦਿੱਤਾ ਗਿਆ ਹੈ। ਇਸ ਲੁੱਟ ਦੌਰਾਨ ਲੁਟੇਰਿਆਂ ਨੇ ਇੱਕ ਕੱਪੜੇ ਦੀ ਦੁਕਾਨ ‘ਚ 2 ਲੱਖ 50 ਹਜ਼ਾਰ ਦੇ ਕਰੀਬ ਲੁੱਟ ਕੀਤੀ ਹੈ। ਲੁੱਟ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਜਾਂਚ ਅਫ਼ਸਰ (Investigating officer) ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਅਹਿਮ ਸਬੂਤ ਮਿਲੇ ਹਨ।
Last Updated : Feb 3, 2023, 8:22 PM IST