ਗੁਰੂ ਨਗਰੀ ’ਚ ਲੁੱਟ ਦੀ ਵਾਰਦਾਤ, ਬੱਚੇ ਤੋਂ ਖੋਹੀ ਸੋਨੇ ਦੀ ਚੈਨ - robbers snatched gold chain peace from the child
ਅੰਮ੍ਰਿਤਸਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕੁਝ ਲੁਟੇਰੇ ਇੱਕ ਬੱਚੀ ਦੇ ਗਲੇ ਵਿੱਚ ਸੋਨੇ (Gold) ਦੀ ਚੈਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਹਨ, ਪਰ ਇੱਥੇ ਪੁਲਿਸ (Police) ਦੀ ਇੱਕ ਵੱਡੀ ਨਲਾਇਕੀ ਸਾਹਮਣੇ ਆਈ ਹੈ। ਕਿ ਸ਼ਹਿਰ ਵਿੱਚ ਪੁਲਿਸ (Police) ਵੱਲੋਂ ਲਗਾਏ ਕੈਮਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ। ਇਸ ਮੌਕੇ ਬੱਚੀ ਦੇ ਪਿਤਾ ਨੇ ਕਿਹਾ ਕਿ ਪੁਲਿਸ (Police) ਅਤੇ ਲੁਟੇਰੇ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਪੁਲਿਸ (Police) ਮੁਲਾਜ਼ਮ ਆਪਣਾ ਕੰਮ ਨਹੀਂ ਕਰ ਸਕਦਾ, ਉਸ ਨੂੰ ਨੌਕਰੀ ਛੱਡ ਦੇਣੀ ਚਾਹੀਦੀ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਨਾ ਕੀਤਾ ਜਾ ਸਕੇ।
Last Updated : Feb 3, 2023, 8:22 PM IST