ਟੋਲ ਟੈਕਸ ਦੀਆਂ ਕੀਮਤਾਂ 'ਚ ਹੋਇਆ ਵਾਧਾ ਲੋਕ ਪਰੇਸ਼ਾਨ - ਟੋਲ ਵਿਚ ਕੀਤਾ ਵਾਧਾ
ਹੁਸ਼ਿਆਰਪੁਰ : ਕੇਂਦਰ ਸਰਕਾਰ ਵੱਲੋਂ ਟੋਲ ਪਲਾਜ਼ਿਆਂ ਤੇ ਟੋਲ ਵਿਚ ਕੀਤਾ ਵਾਧਾ ਆਮ ਵਾਹਨ ਚਾਲਕਾਂ ਲਈ ਇਕ ਹੋਰ ਬੋਝ ਦਾ ਕਾਰਨ ਬਣਿਆ। ਕੇਂਦਰ ਸਰਕਾਰ ਵੱਲੋਂ ਟੋਲ ਪਲਾਜ਼ਿਆਂ 'ਤੇ ਟੋਲ 'ਚ ਕੀਤਾ ਵਾਧਾ ਆਮ ਵਾਹਨ ਚਾਲਕਾਂ ਲਈ ਇਕ ਹੋਰ ਬੋਝ ਦਾ ਕਾਰਨ ਬਣਿਆਂ ਹੋਇਆ ਹੈ। ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪੈਂਦੇ ਟੋਲ ਪਲਾਜ਼ਾ ਚੌਲਾਂਗ 'ਤੇ ਸਾਡੇ ਸਹਿਯੋਗੀ ਨੇ ਅੱਜ ਰਾਤ 12 ਵਜੇ ਤੋਂ ਟੋਲ ਟੈਕਸ 'ਚ ਕੀਤੇ ਵਾਧੇ ਬਾਰੇ ਲੋਕਾਂ ਤੋ ਪੁਛਿਆ ਤਾਂ ਆਮ ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਪਟਰੋਲ ਅਤੇ ਡੀਜ਼ਲ ਦੀਆਂ ਵਧਾਈਆਂ ਗਈਆਂ ਕੀਮਤਾਂ ਨੇ ਘਰਾਂ ਦੇ ਬਜਟ ਨੂੰ ਬਗਾੜ ਕੇ ਰੱਖ ਦਿੱਤਾ ਹੈ ਪਰ ਹੁਣ ਇਕ ਟੋਲ ਦੀ ਪਰਚੀ ਵਿਚ ਵਾਧਾ ਕਰਕੇ ਇਕ ਹੋਰ ਬੋਝ ਆਮ ਵਾਹਨ ਚਾਲਕਾਂ ਤੇ ਪਾਕੇ ਰੱਖ ਦਿੱਤਾ ਹੈ।
Last Updated : Feb 3, 2023, 8:21 PM IST