ਸ਼ਰਾਬ ਨਾਲ ਹੀ ਸਰਕਾਰ ਦਾ ਖਜ਼ਾਨਾ ਭਰੇਗਾ ਇਹ ਤਰਕ ਗ਼ਲਤ: ਇਨਕਲਾਬੀ ਕੇਂਦਰ ਪੰਜਾਬ - ਸ਼ਰਾਬ ਨਾਲ ਹੀ ਸਰਕਾਰ ਦਾ ਖਜ਼ਾਨਾ
ਬਰਨਾਲਾ: ਪੰਜਾਬ ਵਿੱਚ ਸਰਕਾਰੀ ਸਕੂਲਾਂ ਤੋਂ ਵੱਧ ਗਿਣਤੀ ਸ਼ਰਾਬ ਦੇ ਠੇਕਿਆਂ ਦੀ ਹੋ ਗਈ ਹੈ। ਜਿਸ ਤਹਿਤ ਪੰਜਾਬ ਸਰਕਾਰ ਦਾ ਤਰਕ ਹੈ ਕਿ ਸ਼ਰਾਬ ਤੋਂ ਪੰਜਾਬ ਦਾ ਖਜ਼ਾਨਾ ਭਰਦਾ ਹੈ। ਇਸ ਸੰਬੰਧੀ ਇਨਕਲਾਬੀ ਕੇਂਦਰ ਪੰਜਾਬ ਵਲੋਂ ਸਖ਼ਤ ਪ੍ਰਤੀਕਰਮ ਦਿੱਤਾ ਗਿਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ ਨੇ ਕਿਹਾ ਕਿ ਸਰਕਾਰ ਦਾ ਇਹ ਤਰਕ ਗੈਰ ਵਾਜਬ ਹੈ ਕਿ ਸ਼ਰਾਬ ਤੋਂ ਹੀ ਸਰਕਾਰ ਨੂੰ ਆਮਦਨ ਹੁੰਦੀ ਹੈ। ਜਦਕਿ ਇਸਦੇ ਉਲਟ ਹੋਰ ਬਹੁਤ ਆਮਦਨ ਦੇ ਸਾਧਨ ਹਨ। ਪਰ ਸਰਕਾਰ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ। ਪੰਜਾਬ ਵਿੱਚ ਪਾਣੀ ਦੇ ਪੰਜ ਦਰਿਆ ਹਨ, ਜਦਕਿ ਛੇਵਾਂ ਦਰਿਆ ਨਸ਼ਿਆਂ ਦਾ ਹੈ, ਜਿਸ ਵਿੱਚ ਸ਼ਰਾਬ ਨੰਬਰ ਇੱਕ 'ਤੇ ਹੈ। ਸਰਕਾਰ ਵੱਡੇ ਵਪਾਰਕ ਘਰਾਣਿਆਂ ਨੂੰ ਟੈਕਸ ਤੋਂ ਵੱਡੀਆਂ ਛੋਟਾਂ ਦਿੰਦੀ ਹੈ, ਜਦਕਿ ਇਸ ਛੋਟ ਦੇ ਪੈਸੇ ਨਾਲ ਹੀ ਸਰਕਾਰ ਦਾ ਖ਼ਜ਼ਾਨਾ ਭਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮਦਨ ਸਰਕਾਰ ਕੇਬਲ, ਰੇਤਾ, ਟ੍ਰਾਂਸਪੋਰਟ ਸਮੇਤ ਹੋਰ ਕਈ ਪਾਸਿਆਂ ਤੋਂ ਆਮਦਨ ਕਮਾ ਸਕਦੀ ਹੈ। ਪਰ ਇਹਨਾਂ ਆਮਦਨ ਦੇ ਸਰੋਤਾਂ 'ਤੇ ਮਾਫ਼ੀਆ ਸਿਸਟਮ ਭਾਰੀ ਹੈ, ਜਿਸ ਕਰਕੇ ਖ਼ਜ਼ਾਨਾ ਲੁੱਟਿਆ ਜਾ ਰਿਹਾ ਹੈ।
Last Updated : Feb 3, 2023, 8:22 PM IST