ਉਸਮਾ ਟੋਲ ਪਲਾਜ਼ੇ ਨੂੰ ਕਿਸਾਨਾਂ ਤੇ ਆਮ ਲੋਕਾਂ ਨੇ ਕੀਤਾ ਮੁੜ ਬੰਦ, ਕਿਹਾ...
ਤਰਨ ਤਾਰਨ: ਜ਼ਿਲ੍ਹੇ ਦੇ ਉਸਮਾ ਟੋਲ ਪਲਾਜ਼ੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਵਾਲੇ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਟੋਲ ਪਲਾਜ਼ਾ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਧਰਨੇ ਵਿੱਚ ਪਿੰਡ ਦੇ ਆਮ ਲੋਕਾਂ ਤੋਂ ਇਲਾਵਾ ਕਿਸਾਨ ਵੀ ਮੌਜੂਦ ਰਹੇ। ਪਰੇਸ਼ਾਨ ਹੋਏ ਲੋਕਾਂ ਦਾ ਕਹਿਣੈ ਕਿ ਉਹ ਨਿਯਮਾਂ ਮੁਤਾਬਕ ਟੋਲ ਪਲਾਜ਼ੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਤੋਂ ਹਰ ਵਾਰ ਆਉਣ ਜਾਣ ਸਮੇਂ ਟੋਲ ਵਸੂਲੀ ਕੀਤੀ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਰੇਟ ਵੀ ਬਹੁਤ ਜ਼ਿਆਦਾ ਵਸੂਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸਾਇਡ ਦੇ 280 ਅਤੇ ਦੋਵਾਂ ਪਾਸਿਆਂ ਦੇ 500 ਤੋਂ ਜ਼ਿਆਦਾ ਰੁਪਏ ਲਏ ਜਾਂਦੇ ਹਨ। ਪ੍ਰਦਰਸ਼ਨਕਾਰੀ ਲੋਕਾਂ ਵੱਲੋਂ ਟੋਲ ਟੈਕਸ ਤੋਂ ਛੋਟ ਦੀ ਮੰਗ ਕੀਤੀ ਜਾ ਰਹੀ ਹੈ।
Last Updated : Feb 3, 2023, 8:20 PM IST