'ਪੁੱਤ ਮੋਹ 'ਚ ਬਰਬਾਦ ਹੋਈ ਅਕਾਲੀ ਦਲ’, ਸੁਖਬੀਰ ਬਾਦਲ ਖ਼ਿਲਾਫ਼ ਬਗਾਵਤੀ ਸੁਰ ਸ਼ੁਰੂ - ਪੁੱਤ ਮੋਹ 'ਚ ਬਰਬਾਦ ਹੋਈ ਅਕਾਲੀ ਦਲ
ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (Shiromani Gurdwara Parbandha Committee) ਦੇ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (President of the Shiromani Akali Dal) ਸੁਖਬੀਰ ਸਿੰਘ ਬਾਦਲ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨੀ ਹੇਠ ਸ਼੍ਰੋਮਣੀ ਅਕਾਲੀ ਦਲ (Shiromani Akali Dal) ਲਗਾਤਾਰ ਪੰਜਾਬ ਵਿੱਚ ਬੂਰੀ ਤਰ੍ਹਾਂ 2 ਵਾਰ ਚੋਣਾਂ ਹਾਰਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ (Former Chief Minister) ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਦਰ ਕਿਨਾਰੇ ਕਰਕੇ ਪੁੱਤਰ ਮੋਹ ਵਿੱਚ ਆ ਕੇ ਸਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਸੀ। ਜਿਸ ਕਰਕੇ ਅੱਜ ਪੰਜਾਬ ਅੰਦਰ ਪਾਰਟੀ ਵਜ਼ੂਦ ਹੀ ਖ਼ਤਮ ਹੋ ਗਿਆ ਹੈ।
Last Updated : Feb 3, 2023, 8:20 PM IST