ETV ਭਾਰਤ ਦੀ ਟੀਮ ਨੇ ਕੀਤੀ ਹੁਸ਼ਿਆਰਪੁਰ ਦਾਣਾ ਮੰਡੀ ਦਾ ਰਿਐਲਟੀ ਚੈੱਕ - ਕਣਕ ਦੀ ਖਰੀਦ ਸ਼ੁਰੂ
ਹੁਸ਼ਿਆਰਪੁਰ: ਇੱਕ ਅਪ੍ਰੈਲ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਹੀ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਈਟੀਵੀ ਭਾਰਤ ਦੀ ਟੀਮ ਨੇ ਹੁਸ਼ਿਆਰਪੁਰ ਦੀ ਦਾਣਾ ਮੰਡੀ ਦਾ ਰਿਐਲਟੀ ਚੈੱਕ ਕੀਤਾ ਅਤੇ ਨਾਲ ਹੀ ਮੰਡੀ ਬੋਰਡ ਦੇ ਅਧਿਕਾਰੀ ਨਾਲ ਗੱਲ ਵੀ ਕੀਤੀ। ਮੰਡੀ ਦੇ ਰਿਐਲਟੀ ਚੈੱਕ ਵਿੱਚ ਦੇਖਿਆ ਗਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਮੁਕੰਮਲ ਕੰਮ ਕਰ ਲਏ ਗਏ ਦੀ ਦੁਹਾਈ ਦਿੱਤੀ ਜਾਂਦੀ ਰਹੀ ਹੈ ਪਰ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਮੰਡੀਆਂ ਵਿਚ ਹਾਲੇ ਤੱਕ ਵੀ ਪੁਖਤਾ ਪ੍ਰਬੰਧ ਨਜ਼ਰ ਨਹੀਂ ਆ ਰਹੇ। ਇਹੀ ਤਸਵੀਰਾਂ 'ਚ ਤੁਸੀਂ ਦੇਖ ਰਹੇ ਹਾਂ ਹੀ ਹੁਸ਼ਿਆਰਪੁਰ ਦੀ ਦਾਣਾ ਮੰਡੀ ਦੀਆਂ ਹਨ ਜਿੱਥੇ ਕਿ ਸ਼ੈੱਡ ਥੱਲੇ ਹਾਲੇ ਪੁਰਾਣੀ ਕਣਕ ਅਤੇ ਮੱਕੀ ਹੈ ਪਈ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜਦੋਂ ਗੱਲ ਅਧਿਕਾਰੀਆਂ ਨਾਲ ਕੀਤੀ ਤਾਂ ਉਨ੍ਹਾਂ ਦਾ ਵੀ ਇਹੀ ਬਿਆਨ ਸੀ ਕਿ ਪਾਣੀ ਦੇ ਲਈ ਵੀ ਉਨ੍ਹਾਂ ਵੱਲੋਂ ਵਾਟਰ ਕੂਲਰ ਲਗਵਾ ਦਿੱਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ ਮੰਡੀ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਕਦੋਂ ਤੱਕ ਦੂਰ ਕਰੇਗੀ।
Last Updated : Feb 3, 2023, 8:21 PM IST