ਗੂਗਲ ਪੇਅ ਰਾਹੀਂ ਫਿਰੌਤੀ ਦਾ ਲੈਣ ਦੇਣ - ਗੋਨਿਆਣਾ ਦੇ ਲੱਖੀ ਜਵੈਲਰਸ
ਬਠਿੰਡਾ: ਬਠਿੰਡਾ ਪੁਲਿਸ ਨੇ ਵੱਡਾ ਪਰਦਾਫਾਸ਼ (big disclosure by police) ਕਰਦੇ ਹੋਏ ਇੱਕ ਵਿਅਕਤੀ ਨੂੰ ਜੇਲ੍ਹ ਵਿੱਚ ਬੈਠਿਆਂ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਮ ’ਤੇ (ransom in name of gangster) ਜਵੈਲਰਾਂ ਕੋਲੋਂ ਫਿਰੌਤੀ (ransom from jewellers)ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਹ ਫਿਰੌਤੀ ਗੂਗਲ ਪੇ ਕਰਵਾਉਂਦਾ ਸੀ (ransom through goggle pay)ਤੇ ਰਾਸ਼ੀ ਬਰਾਮਦ ਕਰ ਲਈ ਗਈ ਹੈ।ਪੁਲਿਸ ਮੁਤਾਬਕ ਇਸ ਵਿੱਚ ਮੁਲਜਮ ਦੀ ਪਤਨੀ ਤੇ ਬੇਟਾ ਵੀ ਸ਼ਾਮਲ ਸਨ ਤੇ ਉਨ੍ਹਾਂ ਦੋਵਿਾਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ। ਡੀਐੱਸਪੀ ਭੁੱਚੋ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਗੋਨਿਆਣਾ ਦੇ ਲੱਖੀ ਜਵੈਲਰਸ (lakhi jeweller of goniana)ਨਾਮ ਦੇ ਦੁਕਾਨਦਾਰ ਨੂੰ ਜੇਲ੍ਹ ਵਿੱਚੋਂ ਫੋਨ ਆਇਆ ਕਿ 80 ਹਜ਼ਾਰ ਰੁਪਏ ਦੀ ਫਿਰੌਤੀ ਦਿੱਤੀ ਜਾਵੇ ਨਹੀਂ ਤਾਂ ਉਸ ਦਾ ਜਾਨੀ ਜਾਂ ਮਾਲੀ ਨੁਕਸਾਨ ਕੀਤਾ ਜਾਵੇਦਾ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਹ ਵਿਅਕਤੀ ਜੇਲ੍ਹ ਵਿੱਚ ਬੰਦ ਤਰਸੇਮ ਸਿੰਘ ਵਾਸੀ ਨਿਓਰ (inmate of jail) ਹੈ।
Last Updated : Feb 3, 2023, 8:20 PM IST