'ਮੈਨੂੰ ਜਿਥੇ ਮਰਜੀ ਟੰਗ ਕੇ ਮਾਰ ਦਿਓ ਪਰ ਬਾਦਲਾਂ ਤੋਂ ਮਰਨ ਨਾ ਦਿਓ' - ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ
ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦੇ ਨਾਲ ਹੀ ਬਿਆਨਬਾਜ਼ੀ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਕੈਬਨਿਟ ਮੰਤਰੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਰਾਜਾ ਵੜਿੰਗ ਨੇ ਆਪਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਫੈਸਲਾ ਕਰਨਾ ਕਿ ਪੰਜਾਬ ਨਾਲ ਹੋ ਜਾਂ ਟ੍ਰਾਸਪੋਰਟ ਮਾਫ਼ੀਆ ਨਾਲ ਹੋ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਗੁੱਸਾ ਗਿਲਾ ਹੈ ਤਾਂ ਚੌਂਕ 'ਚ ਖੜ ਕੇ ਲਾਹ ਦਿਓ ਪਰ ਮੈਨੂੰ ਬਾਦਲਾਂ ਤੋਂ ਨਾ ਹਾਰਨ ਦਿਓ। ਉਨ੍ਹਾਂ ਕਿਹਾ ਕਿ ਬਾਦਲ ਇਕੱਠੇ ਹੋ ਕੇ ਰਾਜਾ ਵੜਿੰਗ ਨੂੰ ਹਰਾਉਣਾ ਚਾਹੁੰਦੇ ਹਨ, ਇਸ ਲਈ ਫੈਸਲਾ ਤੁਸੀਂ ਕਰਨਾ ਹੈ।
Last Updated : Feb 3, 2023, 8:11 PM IST