ਕਾਂਗਰਸ ਵੱਲੋਂ ਵਿਕਾਸ ਨਾਲ ਵਿਰੋਧੀਆਂ ਦਾ ਦੁਖਦਾ ਹੈ ਢਿੱਡ: ਰਾਜਾ ਵੜਿੰਗ - ਰਾਜਾ ਵੜਿੰਗ ਦਾ ਵੱਡਾ ਬਿਆਨ
ਸ੍ਰੀ ਮੁਕਤਸਰ ਸਾਹਿਬ: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦਾ ਜੱਦੀ ਪਿੰਡ ਬੜਿੰਗ ਪਹੁੰਚੇ। ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਨਮ ਹੋਇਆ ਹੈ ਉੱਥੇ ਕਾਂਗਰਸ ਦਾ ਉਮੀਦਵਾਰ ਬੀਬੀ ਕਰਨ ਕੌਰ ਬਰਾੜ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਈ ਜਾਵੇ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਇੱਕ ਸੌ ਗਿਆਰਾਂ ਦਿਨਾਂ ਵਿੱਚ ਕਰ ਕੇ ਦਿਖਾਇਆਂ ਗਿਆ ਕਿਸੇ ਵੀ ਪਾਰਟੀ ਨੇ ਕਰਕੇ ਨਹੀਂ ਦਿਖਾਇਆ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰਾ ਜੱਦੀ ਪਿੰਡ ਹੈ। ਮੈਂ ਇੱਥੇ ਅਕਸਰ ਆਉਂਦਾ ਹਾਂ ਅੱਜ ਮੈਂ ਸਿਰਫ਼ ਕਾਂਗਰਸ ਦੇ ਉਮੀਦਵਾਰ ਬੀਬੀ ਕਰਨ ਕੌਰ ਬਰਾੜ ਲਈ ਵੋਟ ਮੰਗਣ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਗ਼ਰੀਬਾਂ ਦੇ ਬਿੱਲ ਮੁਆਫ ਕੀਤੇ। ਪੰਜ ਪੰਜ ਮਰਲੇ ਦੇ ਪਲਾਂਟ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੱਸ ਦੇਣ ਕਿ ਉਹ ਹੈਲੀਕਾਪਟਰ ਜਾਂ ਆਪਣੇ ਵਾਹਨਾ ਤੇ ਆਉਣਗੇ ਕਿਉਂਕਿ ਪਿਛਲੀ ਵਾਰ ਬਹਾਨਾ ਲਾ ਦਿੱਤਾ ਸੀ ਕੀ ਪੰਜਾਬ ਵਿੱਚ ਸੁਰੱਖਿਆ ਦੀ ਕਮੀ ਹੈ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਤੇ ਤੰਜ ਕੱਸਦੇ ਹੋਏ ਕਿਹਾ ਕਿ ਮੇਰੇ ਹਲਕੇ ਵਿਚ ਰੋਜ਼ ਹੀ ਸੁਖਬੀਰ ਫੁੱਟਬਾਲ ਆਉਂਦਾ ਮੈਨੂੰ ਵਧੀਆ ਲੱਗਦਾ ਹੈ ਕਿ ਮੇਰੇ ਹਲਕੇ ਵਿਚ ਆਉਂਦਾ ਹੈ।
Last Updated : Feb 3, 2023, 8:16 PM IST