ਨਹਿਰੀ ਪਾਣੀ ਨੂੰ ਲੈਕੇ ਢੀਂਡਸਾ ਨੇ ਘੇਰੀ ਮਾਨ ਸਰਕਾਰ - Dhidsa accuses Punjab government
ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ (Patron of Shiromani Akali Dal United) ਸੁਖਦੇਵ ਸਿੰਘ ਢੀਂਡਸਾ ਪਹੁੰਚੇ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਜਿੱਥੇ ਪੰਜਾਬ ਵਿੱਚ ਲੱਗ ਰਹੇ ਪ੍ਰੀ ਪੇਡ ਮੀਟਰਾਂ (Prepaid meters) ਨੂੰ ਲੈਕੇ ਮੋਦੀ ਸਰਕਾਰ ਦੀਆਂ ਸਿਫਤਾਂ ਕੀਤੀਆਂ, ਉੱਥੇ ਹੀ ਉਨ੍ਹਾਂ ਨੇ ਪੰਜਾਬ ਦੇ ਨਹਿਰੀ ਪਾਣੀ ਨੂੰ ਲੈਕੇ ਆਮ ਆਦਮੀ ਪਾਰਟੀ (Aam Aadmi Party) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਪਾਣੀ ਖੋਹ ਕੇ ਦਿੱਲੀ ਨੂੰ ਲੈ ਗਿਆ ਹੈ, ਇਸ ਮੌਕੇ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ (Shiromani Gurdwara Parbandha Committee) ਦੀਆਂ ਚੋਣਾਂ ‘ਤੇ ਬੋਲਦਿਆ ਕਿਹਾ ਕਿ ਕਮੇਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣ ਹੈ।
Last Updated : Feb 3, 2023, 8:21 PM IST