ਰੇਤ ਮਾਫ਼ੀਆ ਖ਼ਿਲਾਫ਼ ਸਖ਼ਤ ਪੰਜਾਬ ਪੁਲਿਸ - Punjab Police Strictly Against Sand Mafia
ਫਰੀਦਕੋਟ: ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਰੇਤ ਮਾਫ਼ੀਆ ਖ਼ਿਲਾਫ਼ ਪੰਜਾਬ ਸਰਕਾਰ (Government of Punjab against sand mafia) ਸਖ਼ਤ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਫਰੀਦਕੋਟ ‘ਚ ਪੁਲਿਸ ਨੇ ਨਾਜਾਇਜ਼ ਮਾਈਨਿੰਗ (Illegal mining) ਕਰਨ ਵਾਲੇ ਇੱਕ ਵਿਅਕਤੀ 2 ਰੇਤ ਦੀਆਂ ਟਰਾਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇੱਕ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ। ਇਸ ਮੌਕੇ ਜਾਣਕਰੀ ਦਿੰਦੇ ਹੋਏ ਥਾਣਾ ਸਦਰ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ (Department of Mining) ਨਾਲ ਮਿਲ ਕੇ ਨਜ਼ਾਇਜ਼ ਰੂਪ ‘ਚ ਚਲ ਰਹੀਆਂ ਖੱਡਾ ਤੇ ਰੇਡ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੱਲ ਰਹੀਆ ਬਾਕੀ ਨਾਜਾਇਜ਼ ਖੱਡਾ ਦੇ ਮੁਲਜ਼ਮਾਂ ‘ਤੇ ਜਲਦ ਹੀ ਕਾਰਵਾਈ ਹੋਵੇਗੀ।
Last Updated : Feb 3, 2023, 8:21 PM IST