
ਸੀਐੱਮ ਮਾਨ ਦੇ ਫੈਸਲੇ ਦਾ ਪੰਜਾਬ ਦੇ ਲੋਕਾਂ ਨੇ ਕੀਤਾ ਧੰਨਵਾਦ - ਪੰਜਾਬ ਦੇ ਲੋਕਾਂ ਦਾ ਫਾਇਦਾ
ਮਾਨਸਾ: ਪੰਜਾਬ ਦੇ ਵਿੱਚ ਅਕਸਰ ਹੀ ਵਿਧਾਇਕ ਸੇਵਾ ਕਰਨ ਦਾ ਵਾਅਦਾ ਕਰਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਹਨ ਪਰ ਜ਼ਿੰਮੇਵਾਰ ਵੀ ਵਿਧਾਇਕ ਚੁਣੇ ਜਾਂਦੇ ਹਨ ਅਤੇ ਉਨ੍ਹੀਆਂ ਹੀ ਪੈਨਸ਼ਨਾਂ ਲੈਂਦੇ ਹਨ ਪਰ ਇਨ੍ਹਾਂ ਪੈਨਸ਼ਨਾਂ ’ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਕ ਲਾ ਦਿੱਤੀ ਗਈ ਹੈ। ਸੀਐੱਮ ਭਗਵੰਤ ਮਾਨ ਨੇ ਫੈਸਲਾ ਕਰਦੇ ਹੋਏ ਕਿਹਾ ਕਿ ਹੁਣ ਵਿਧਾਇਕ ਨੂੰ ਇੱਕ ਵਾਰ ਹੀ ਪੈਨਸ਼ਨ ਮਿਲੇਗੀ ਬੇਸ਼ੱਕ ਉਹ ਕਿੰਨੇ ਵਾਰ ਵੀ ਕਿਉਂ ਨਾ ਜਿੱਤ ਜਾਵੇ। ਉੱਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਭਰ ਦੇ ਵਿਚ ਲੋਕਾਂ ’ਚ ਖੁਸ਼ੀ ਪਾਈ ਜਾ ਰਹੀ ਹੈ। ਮਾਨਸਾ ਦੇ ਵਿਚ ਵੀ ਮੁੱਖ ਮੰਤਰੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇਗਾ।
Last Updated : Feb 3, 2023, 8:20 PM IST
TAGGED:
ਪੰਜਾਬ ਦੇ ਲੋਕਾਂ ਦਾ ਫਾਇਦਾ