ਜਿੱਤ ਤੋਂ ਬਾਅਦ ਆਪ ਉਮੀਦਵਾਰ ਜੀਵਨਜੋਤ ਹੋਈ ਮੀਡੀਆ ਦੇ ਰੂੂਬਰੂ - ਪੰਜਾਬ ਵਿਧਾਨ ਸਭਾ ਚੋਣਾਂ
ਅੰਮ੍ਰਿਤਸਰ: ਅੱਜ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚੋਣ ਨਤੀਜਿਆਂ ਵਿੱਚ ਆਪ ਪਾਰਟੀ ਹੀ ਅੱਗੇ ਰਹੀ ਜਾਂ ਕਹਿ ਸਕਦੇ ਹਾਂ ਕਿ ਆਪ ਪਾਰਟੀ ਨੇ ਹੂੰਝਾਫੇਰ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਹੀ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੀ ਹਲਕਾ ਪੂਰਬੀ ਤੋਂ ਉਮੀਦਵਾਰ ਜੀਵਨਜੋਤ ਕੌਰ ਨੇ ਜਿੱਤ ਦੇ ਬਾਅਦ ਤੋਂ ਮੀਡੀਆ ਨਾਲ ਕੀਤੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਲੋਕਾਂ ਦਾ ਪਿਆਰ ਅਤੇ ਸਤਿਕਾਰ ਜਿੱਤ ਤੱਕ ਲੈ ਕੇ ਗਿਆ। ਅੱਗੇ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਲਗਾਈ ਡਿਊਟੀ ਨਿਭਾਉਂਦਿਆਂ ਇਹ ਮਾਣ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਲੋਕ ਕਿਤੇ ਨਾ ਕਿਤੇ ਬਦਲਾਵ ਚਾਹੁੰਦੇ ਸਨ, ਜਿਸਦੇ ਚਲਦੇ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਮਾਨ ਬਖ਼ਸਿਆ। ਉਹਨਾਂ ਨੇ ਕਿਹਾ ਕਿ ਅਕਾਲੀ ਕਾਂਗਰਸ ਨੂੰ ਆਪਣੇ ਕੀਤੇ ਕੰਮਾਂ ਦਾ ਸਾਹਮਣਾ ਕਰਨਾ ਪਿਆ। ਆਪ ਪਾਰਟੀ ਵੱਲੋਂ ਰਾਜਨੀਤੀ ਵਿਚ ਬਦਲਾਵ ਲਿਆਉਣ ਦੀ ਗੱਲ ਵੀ ਕੀਤੀ।
Last Updated : Feb 3, 2023, 8:19 PM IST